ਗੁਜਰਾਤ ਦੇ ਵਡੋਦਰਾ ‘ਚ ਵੀਰਵਾਰ ਨੂੰ ਹਰਨੀ ਝੀਲ ‘ਚ ਕਿਸ਼ਤੀ ਪਲਟਣ ਕਾਰਨ 14 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 27 ਵਿਦਿਆਰਥੀਆਂ ਦਾ ਗਰੁੱਪ ਆਪਣੇ ਅਧਿਆਪਕਾਂ ਨਾਲ ਪਿਕਨਿਕ ‘ਤੇ ਗਿਆ ਹੋਇਆ ਸੀ।ਇਸ ਦਰਦਨਾਕ ਘਟਨਾ ਦੇ ਇੱਕ ਦਿਨ ਬਾਅਦ ਹੀ ਇਸ ਦੁਖਾਂਤ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੀਸੀਟੀਵੀ ਫੁਟੇਜ ਵਿੱਚ ਨਿਊ ਸਨਰਾਈਜ਼ ਸਕੂਲ ਦੇ ਵਿਦਿਆਰਥੀਆਂ ਨੂੰ ਕਿਸ਼ਤੀ ਦੀ ਸਵਾਰੀ ਲਈ ਕਤਾਰ ਵਿੱਚ ਖੜ੍ਹੇ ਦੇਖਿਆ ਜਾ ਸਕਦਾ ਹੈ।ਨਿਊਜ਼ ਏਜੰਸੀ ਪੀਟੀਆਈ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਦੇ ਅਨੁਸਾਰ, ਵਿਦਿਆਰਥੀ ਕਿਸ਼ਤੀ ਵਿਚ ਸਵਾਰ ਹੋਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਇੱਕ ਲਾਈਨ ਵਿੱਚ ਖੜ੍ਹੇ ਦਿਖਾਈ ਦਿੱਤੇ।
.
The video of 16 students and teachers before they drowned in the lake has come out.
.
.
.
#gujaratboataccident #harnilakecapsizes #breakingnews